ਐਂਡੀ ਵਾਰਹੋਲ
ਐਂਡੀ ਵਾਰਹੋਲ | |
---|---|
ਜਨਮ | ਐਂਡਰਿਊ ਵਾਰਹੋਲਾ ਅਗਸਤ 6, 1928 ਪਿਟਸਬਰਗ, ਪੈਨਸਿਲਵੇਨੀਆ, ਸੰਯੁਕਤ ਰਾਜ |
ਮੌਤ | ਫਰਵਰੀ 22, 1987 ਨਿਊ ਯਾਰਕ ਸ਼ਹਿਰ, ਨਿਊ ਯਾਰਕ, ਸੰਯੁਕਤ ਰਾਜ | (ਉਮਰ 58)
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਕਾਰਨੇਜੀ ਇੰਸਟੀਚਿੳਟ ਆਫ ਟੇਕੇਨੋਲਿਜੀ (ਕਾਰਨੇਜੀ ਮੈਲੋਨ ਯੂਨਵਰਸਿਟੀ) |
ਲਈ ਪ੍ਰਸਿੱਧ | ਛਾਪਦਸਤੀ, ਚਿੱਤਰਕਾਰੀ, ਸਿਨੇਮਾ, ਫੋਟੋਗਰਾਫੀ |
ਜ਼ਿਕਰਯੋਗ ਕੰਮ | ਚੈਲਸੀ ਗਰਲਜ਼ (1966 ਫਿਲਮ) ਐਕਸਪਲੋਡਿੰਗ ਪਲਾਸਟਿਕ ਇਨਐਵੀਟੇਬਲ (1966 ਇਵੈਂਟ) ਕੈਂਪਬੈਲਜ਼ ਸੂਪ ਕੈਨਜ਼ (1962 ਚਿੱਤਰ) |
ਲਹਿਰ | ਪੌਪ ਆਰਟ |
ਐਂਡੀ ਵਾਰਹੋਲ (/ˈwɔːrhɒl/;[1] (6 ਅਗਸਤ 1928 – 22 ਫਰਵਰੀ 1987) ਇੱਕ ਅਮਰੀਕੀ ਕਲਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੀ ਜੋ ਕਿ ਦਰਸ਼ਨੀ ਕਲਾ ਅੰਦੋਲਨ ਜਿਸਨੂੰ ਪੌਪ ਆਰਟ ਕਿਹਾ ਜਾਂਦਾ ਹੈ, ਦੀ ਇੱਕ ਪ੍ਰਮੁੱਖ ਹਸਤੀ ਸੀ। ਉਸਦੇ ਕੰਮ ਕਲਾਤਮਿਕ ਪੇਸ਼ਕਾਰੀ, ਵਿਗਿਆਪਨ ਅਤੇ ਸੈਲੀਬ੍ਰਿਟੀ ਕਲਚਰ ਜੋ ਕਿ 1960 ਦੇ ਦਹਾਕੇ ਵਿੱਚ ਮਸ਼ਹੂਰ ਹੋਇਆ ਸੀ, ਨੂੰ ਉਜਾਗਰ ਕਰਦੇ ਹਨ। ਇਸ ਤੋਂ ਇਲਾਵਾ ਉਸਦੇ ਕੰਮਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਚਾਰ ਸਾਧਨ ਜਿਸ ਵਿੱਚ ਚਿੱਤਰਕਾਰੀ, ਸਿਲਕਸਕਰੀਨਿੰਗ, ਫੋਟੋਗ੍ਰਾਫੀ, ਫਿਲਮ ਅਤੇ ਬੁੱਤ-ਤਰਾਸ਼ੀ ਸ਼ਾਮਿਲ ਹਨ। ਉਸਦੇ ਮੁੱਖ ਕੰਮਾਂ ਵਿੱਚ ਸਿਲਕਸਕਰੀਨਿੰਗ ਪੇਟਿੰਗਾਂ ਜਿਵੇਂ ਕਿ ਕੈਂਪਬਲ ਸੂਪ ਕੈਨਜ਼ (1962) ਅਤੇ ਮੇਰੀਲਿਨ ਡਿਪਟਿਸ਼ (1962), ਇੱਕ ਪ੍ਰਯੋਗ ਫਿਲਮ ਚੈਲਸੀ ਗਰਲਜ਼ (1962) ਅਤੇ ਮਲਟੀਮੀਡੀਆ ਕੰਮ ਜਿਨ੍ਹਾਂ ਨੂੰ ਐਕਸਪਲੋਡਿੰਗ ਪਲਾਸਟਿਕ ਇਨਐਵੀਟੇਬਲ (1966-67) ਆਦਿ ਸ਼ਾਮਿਲ ਹਨ।
ਪਿੱਟਸਬਰਗ ਵਿੱਚ ਜੰਮੇ ਅਤੇ ਵੱਡੇ ਹੋਏ ਵਾਰਹੋਲ ਨੇ ਵਪਾਰਕ ਕਲਾ ਵਿੱਚ ਆਪਣਾ ਕੈਰੀਅਰ ਚੁਣਿਆ। 1950 ਦੇ ਦਹਾਕੇ ਦੇ ਅਖੀਰ ਵਿੱਚ ਉਸਨੇ ਆਪਣੇ ਕੰਮ ਨੂੰ ਵੱਖ-ਵੱਖ ਆਰਟ ਗੈਲਰੀਆਂ ਵਿੱਚ ਦਿਖਾਉਣ ਤੋਂ ਪਿੱਛੋਂ ਉਸਨੂੰ ਇੱਕ ਪ੍ਰਭਾਵਸ਼ਾਲੀ ਅਤੇ ਵਿਵਾਦਪੂਰਨ ਕਲਾਕਾਰ ਦੇ ਤੌਰ ਤੇ ਕਾਫੀ ਪਛਾਣ ਮਿਲੀ। ਉਸਦਾ ਨਿਊਯਾਰਕ ਦਾ ਸਟੂਡੀਓ, ਦ ਫੈਕਟਰੀ ਇੱਕ ਮਸ਼ਹੂਰ ਜਗ੍ਹਾ ਬਣ ਗਿਆ ਜਿਸ ਵਿੱਚ ਵੱਖੋ-ਵੱਖ ਤਰ੍ਹਾਂ ਦੇ ਬੁੱਧੀਜੀਵੀ, ਨਾਟਕਕਾਰ, ਬੋਹੀਮੀਆਈ ਲੋਕ, ਹਾੱਲੀਵੁੱਡ ਸ਼ਖਸ਼ੀਅਤਾਂ ਅਤੇ ਅਮੀਰ ਲੋਕ ਇਕੱਠੇ ਹੁੰਦੇ ਸਨ।[2][3][4] ਉਸਨੇ ਸ਼ਖਸ਼ੀਅਤਾਂ ਦੇ ਇੱਕ ਸੰਗ੍ਰਹਿ ਨੂੰ ਪ੍ਰਮੋਟ ਵੀ ਕੀਤਾ ਜਿਸਨੂੰ ਵਾਰਹੋਲ ਸੂਪਰਸਟਾਰਜ਼ ਕਹਿੰਦੇ ਹਨ। ਇਸ ਤੋਂ ਇਲਾਵਾ ਵਿਆਪਕ ਤੌਰ ਤੇ ਵਰਤੀ ਜਾਂਦੀ ਸਮੀਕਰਨ 15 ਮਿਨਟਜ਼ ਔਫ਼ ਫ਼ੇਮ ਨੂੰ ਪ੍ਰੇਰਿਤ ਕਰਨ ਦਾ ਸਿਹਰਾ ਵੀ ਉਸਨੂੰ ਜਾਂਦਾ ਹੈ। 1960 ਦੇ ਦਹਾਕੇ ਦੇ ਅਖੀਰ ਵਿੱਚ ਉਸਨੇ ਪ੍ਰੋਯਗਾਤਮਕ ਰੌਕ ਬੈਂਡ ਦ ਵੈਲਵਟ ਅੰਡਰਗ੍ਰਾਊਂਡ ਦਾ ਨਿਰਮਾਣ ਕੀਤਾ ਅਤੇ ਇਸ ਤੋਂ ਇਲਾਵਾ ਉਸਨੇ ਬੇਝਿਜਕ ਇੱਕ ਗੇਅ ਦੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕੀਤੀ। ਉਸਦੇ ਗਾਲਬਲੈਡਰ ਦੀ ਸਰਜਰੀ ਹੋਣ ਤੋਂ ਪਿੱਛੋਂ ਉਸਦੀ ਮੌਤ ਕਾਰਡੀਏਕ ਅਰਾਇਥਮੀਆ ਦੇ ਕਾਰਨ 58 ਸਾਲਾਂ ਦੀ ਉਮਰ ਵਿੱਚ ਫਰਵਰੀ 1987 ਨੂੰ ਹੋਈ।
ਵਾਰਹੋਲ ਬਹੁਤ ਸਾਰੀਆਂ ਕਲਾ ਨੁਮਾਇਸ਼ਾਂ, ਕਿਤਾਬਾਂ ਅਤੇ ਡਾਕੂਮੈਂਟਰੀ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਸਦੇ ਜੱਦੀ ਸ਼ਹਿਰ ਪਿੱਟਸਬਰਗ ਵਿਚਲਾ ਦ ਐਂਡੀ ਵਾਰਹੋਲ ਮਿਊਜ਼ੀਅਮ ਵਿੱਚ ਉਸਦੀ ਕਲਾਕ੍ਰਿਤੀਆਂ ਨੂੰ ਰੱਖਿਆ ਗਿਆ ਹੈ, ਜਿਹੜਾ ਕਿ ਸੰਯੁਕਤ ਰਾਜ ਵਿਚਲਾ ਕਿਸੇ ਇੱਕ ਵਿਅਕਤੀ ਨੂੰ ਸਮਰਪਿਤ ਕੀਤਾ ਗਿਆ ਸਭ ਤੋਂ ਵੱਡਾ ਅਜਾਇਬਘਰ ਹੈ। ਉਸਦੀਆਂ ਕਈ ਕਿਰਤਾਂ ਬਹੁਤ ਜ਼ਿਆਦਾ ਮਹਿੰਗੀਆਂ ਹਨ। ਉਸਦੇ ਕੰਮਾਂ ਵਿੱਚ ਵੇਚੀਆਂ ਜਾ ਚੁੱਕੀਆਂ ਸਭ ਤੋਂ ਮਹਿੰਗੀਆਂ ਪੇਟਿੰਗਾਂ ਵੀ ਸ਼ਾਮਿਲ ਹਨ।[5]
ਹਵਾਲੇ
[ਸੋਧੋ]- ↑ Random House Webster's Unabridged Dictionary: "Warhol"
- ↑ Trebay, Guy; La Ferla, Ruth (November 12, 2018). "Tales From the Warhol Factory - In each of three successive spaces called the Factory, Andy Warhol created movies, paintings, time capsules and psychosexual dramas with a half-life of many decades. Here his collaborators recall the places, the times and the man". The New York Times. Retrieved November 13, 2018.
- ↑ Pescovitz, David (November 12, 2018). "Memories from Warhol's Factory". Boing Boing. Retrieved November 13, 2018.
- ↑ Rosen, Miss (November 13, 2018). "Juicy Stories About What Andy Warhol Was Really Like - "Andy seemed to be floating through space. He had this magical energy and looked like nobody else."". Vice. Retrieved November 13, 2018.
- ↑ "Andy Warhol painting sells for $105M". New York Daily News. November 13, 2013. Retrieved November 13, 2013.