ਓਰਹਾਨ ਪਾਮੁਕ
ਓਰਹਾਨ ਪਾਮੁਕ | |
---|---|
ਜਨਮ | ਫੇਰਿਤ ਓਰਹਾਨ ਪਾਮੁਕ 7 ਜੂਨ 1952 ਇਸਤੰਬੋਲ, ਤੁਰਕੀ |
ਕਿੱਤਾ | ਨਾਵਲਕਾਰ, ਪਟਕਥਾ ਲੇਖਕ, ਤੁਲਨਾਤਮਕ ਸਾਹਿਤ ਤੇ ਲੇਖਣੀ ਦਾ ਪ੍ਰੋਫੈਸਰ (ਕੋਲੰਬੀਆ ਯੂਨੀਵਰਸਿਟੀ)[1] |
ਰਾਸ਼ਟਰੀਅਤਾ | ਤੁਰਕ |
ਕਾਲ | 1974 – ਹੁਣ |
ਸ਼ੈਲੀ | ਨਾਵਲ |
ਵਿਸ਼ਾ | ਪੂਰਬ–ਪੱਛਮ ਦੁਵੰਡ, ਸਾਹਿਤ, ਪੇਂਟਿੰਗ |
ਸਾਹਿਤਕ ਲਹਿਰ | ਉੱਤਰਆਧੁਨਿਕ ਸਾਹਿਤ |
ਪ੍ਰਮੁੱਖ ਕੰਮ |
|
ਪ੍ਰਮੁੱਖ ਅਵਾਰਡ | International IMPAC Dublin Literary Award 2003 ਸਾਹਿਤ ਦਾ ਨੋਬਲ ਪੁਰਸਕਾਰ 2006 Sonning Prize 2012 |
ਜੀਵਨ ਸਾਥੀ | ਐਲਿਨ ਤੁਰੇਗੁਨ (ਵਿਆਹ 1982, ਤਲਾੱਕ 2001) |
ਸਾਥੀ | ਕਿਰਣ ਡਿਸਾਈ |
ਰਿਸ਼ਤੇਦਾਰ | ਸੇਵਕੇਟ ਪਾਮੁਕ (ਭਰਾ) ਹੁਮੇਅਰਾ ਪਾਮੁਕ (ਮਤਰੇਈ-ਭੈਣ) |
ਵੈੱਬਸਾਈਟ | |
http://www.orhanpamuk.net/ |
ਓਰਹਾਨ ਪਾਮੋਕ (ਜਨਮ 7 ਜੂਨ 1952) ਇੱਕ ਤੁਰਕੀ ਨਾਵਲਕਾਰ ਹੈ[2] ਜਿਸ ਨੇ 2006 ਵਿੱਚ ਸਾਹਿਤ ਲਈ ਨੋਬਲ ਇਨਾਮ ਹਾਸਿਲ ਕੀਤਾ। ਉਹ ਤੁਰਕੀ ਦੀ ਪਹਿਲੀ ਸ਼ਖ਼ਸੀਅਤ ਹੈ ਜਿਸ ਨੇ ਨੋਬਲ ਇਨਾਮ ਪ੍ਰਾਪਤ ਕੀਤਾ। ਪਰ ਤੁਰਕਾਂ ਵਿੱਚ ਉਸ ਨੂੰ ਕੁਝ ਜ਼ਿਆਦਾ ਮਾਨਤਾ ਪ੍ਰਾਪਤ ਨਹੀਂ ਹੈ ਕਿਉਂਕਿ ਤੁਰਕੀ ਵਿੱਚ ਉਹ ਇੱਕ ਮੁਤਨਾਜ਼ਾ ਸ਼ਖ਼ਸੀਅਤ ਹੈ। ਆਲੋਚਕਾਂ ਨੇ ਪਾਮੋਕ ਦੇ ਇਨਾਮ ਨੂੰ ਸਿਆਸੀ ਕਰਾਰ ਦਿੱਤਾ। ਉਹ ਇਸਲਾਮੀ ਦੁਨੀਆ ਦਾ ਪਹਿਲਾ ਸਾਹਿਤਕਾਰ ਹੈ ਜਿਸ ਨੇ ਈਰਾਨ ਵਲੋਂ ਸਲਮਾਨ ਰਸ਼ਦੀ ਦੇ ਕਤਲ ਦੇ ਫ਼ਤਵੇ ਦੀ ਨਿਖੇਧੀ ਕੀਤੀ ਸੀ।
ਜੀਵਨ
[ਸੋਧੋ]ਓਰਹਾਨ ਪਾਮੋਕ 1952 ਵਿੱਚ ਇਸਤੰਬੋਲ ਵਿੱਚ ਪੈਦਾ ਹੋਏ ਅਤੇ ਇੱਕ ਐਸੇ ਖ਼ਾਨਦਾਨ ਵਿੱਚ ਪਲੇ ਅਤੇ ਵੱਡੇ ਹੋਏ ਜਿਸ ਦੀ ਤਸਵੀਰ ਕਸ਼ੀ ਉਹਨਾਂ ਨੇ ਆਪਣੇ ਨਾਵਲ "ਸਿਆਹ ਕਿਤਾਬ" ਵਿੱਚ ਕੀਤੀ ਹੈ। ਬਾਈ ਸਾਲ ਦੀ ਉਮਰ ਤੱਕ ਉਹਨਾਂ ਦਾ ਖ਼ਾਬ ਇੱਕ ਚਿੱਤਰਕਾਰ ਬਣਨ ਦਾ ਸੀ। ਅਮਰੀਕਨ ਰਾਬਰਟ ਕਾਲਜ ਇਸਤੰਬੋਲ ਤੋਂ ਗਰੈਜੂਏਸ਼ਨ ਦੇ ਬਾਅਦ ਉਹਨਾਂ ਨੇ ਆਰਕੀਟੈਕਟ ਦੀ ਵਿਦਿਆ ਹਾਸਲ ਕੀਤੀ ਲੇਕਿਨ ਆਖ਼ਰੀ ਮਰਹਲਾ ਮੁਕੰਮਲ ਕਰਨ ਤੋਂ ਪਹਿਲੇ ਪੱਤਰਕਾਰੀ ਦੀ ਵਿਦਿਆ ਲੈਣ ਲੱਗੇ। ਲੇਕਿਨ ਤੁਰਕ ਮੁਸਲਮਾਨਾਂ ਦੀ ਤਾਰੀਖ਼ ਅਤੇ ਕੁਰਦਾਂ ਦੇ ਬਾਰੇ ਵਿੱਚ ਤੁਰਕ ਹਕੂਮਤ ਦੀ ਪਾਲਿਸੀ ਬਾਰੇ ਓਰਹਾਨ ਪਾਮੋਕ ਦੇ ਮੋਨੋਗਰਾਫ਼ ਅਤੇ ਉਸ ਬਾਰੇ ਕੌਮ ਪਰਸਤਾਂ ਅਤੇ ਹਕੂਮਤ ਦੇ ਪ੍ਰਤੀਕਰਮ ਨੇ ਉਹਨਾਂ ਨੂੰ ਸੰਸਾਰ ਪੱਧਰ ਤੇ ਇੱਕ ਐਸਾ ਲੇਖਕ ਬਣਾ ਦਿੱਤਾ ਹੈ ਜੋ ਪ੍ਰਗਟਾਓ ਦੀ ਆਜ਼ਾਦੀ ਦੀ ਵਜ੍ਹਾ ਨਾਲ ਦਰਪੇਸ਼ ਖ਼ਤਰਿਆਂ ਦੇ ਬਾਵਜੂਦ ਆਪਣੇ ਇਰਾਦੇ ਤੇ ਡੱਟਿਆ ਹੋਇਆ ਹੈ। ਪਾਮੋਕ ਦੀ ਸ਼ੁਹਰਤ ਬੀਤੇ ਕੁਝ ਸਾਲਾਂ ਦੇ ਦੌਰਾਨ ਖ਼ਾਸ ਤੌਰ ਪਰ ਉਸ ਵਕਤ ਜ਼ਿਆਦਾ ਫੈਲੀ ਜਦੋਂ ਉਹਨਾਂ ਤੇ ਮੁਕੱਦਮਾ ਬਣਾਉਣ ਅਤੇ ਚਲਾਉਣ ਦੇ ਲਈ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਅਤੇ ਖ਼ਸੂਸੀ ਸਜ਼ਾ ਤਜਵੀਜ਼ ਕੀਤੀ ਗਈ। ਇਸ ਕਾਨੂੰਨ ਦੇ ਤਹਿਤ ਹਰ ਉਸ ਤੁਰਕ ਸ਼ਹਿਰੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਤੁਰਕ ਕੌਮ ਦੀ ਤੌਹੀਨ ਦਾ ਕਾਰਨ ਬਣੇ। ਇਸੀ ਕਾਨੂੰਨ ਦੇ ਤਹਿਤ ਅਗਰ ਤੌਹੀਨ ਦਾ ਦਾਇਰਾ ਮੁਲਕ ਤੋਂ ਬਾਹਰ ਤੱਕ ਵਸੀਹ ਹੋਵੇ ਤਾਂ ਸਜ਼ਾ ਵਿੱਚ ਇੱਕ ਤਿਹਾਈ ਇਜ਼ਾਫ਼ਾ ਵੀ ਕੀਤਾ ਜਾ ਸਕਦਾ ਹੈ। ਉਸ ਦੇ ਇਲਾਵਾ ਉਹ ਕੁਰਦਾਂ ਅਤੇ ਆਰਮੀਨੀਆਈਆਂ ਦੇ ਬਾਰੇ ਵਿੱਚ ਜੋ ਕੁਛ ਕਹਿੰਦੇ ਹਨ ਉਸ ਨੇ ਤੁਰਕ ਕੌਮ ਪਰਸਤਾਂ ਨੂੰ ਉਹਨਾਂ ਦਾ ਸ਼ਦੀਦ ਮੁਖ਼ਾਲਿਫ਼ ਬਣਾ ਦਿੱਤਾ ਹੈ। ਉਹਨਾਂ ਨੂੰ ਕਤਲ ਦੀਆਂ ਧਮਕੀਆਂ ਤੱਕ ਮਿਲਦੀਆਂ ਰਹੀਆਂ ਹਨ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਛੇ ਫ਼ਰਵਰੀ 2005 ਸਵਿਟਜ਼ਰਲੈਂਡ ਦੇ ਇੱਕ ਅਖ਼ਬਾਰ ਨੂੰ ਬਿਆਨ ਦਿੰਦੇ ਹੋਏ ਕਿਹਾ: ”ਤੁਰਕੀ ਵਿੱਚ ਤੀਹ ਹਜ਼ਾਰ ਕੁਰਦ ਅਤੇ ਦਸ ਲਾਖ ਆਰਮੀਨੀਆਈ ਬਾਸ਼ਿੰਦਿਆਂ ਨੂੰ ਹਲਾਕ ਕੀਤਾ ਗਿਆ ਲੇਕਿਨ ਇਸ ਬਾਰੇ ਵਿੱਚ ਕੋਈ ਕੁਛ ਨਹੀਂ ਬੋਲਦਾ, ਸਿਵਾਏ ਮੇਰੇ"। ਜਦੋਂ ਉਹ ਆਰਮੀਨੀਆਈਆਂ ਦੇ ਮਾਰੇ ਜਾਣ ਦੀ ਗੱਲ ਕਰਦੇ ਹਨ ਤਾਂ ਉਹਨਾਂ ਦਾ ਇਸ਼ਾਰਾ 1915 ਤੋਂ 1917 ਦੇ ਦੌਰਾਨ ਸਲਤਨਤੇ ਉਸਮਾਨੀਆ ਦੀਆਂ ਫ਼ੌਜਾਂ ਦੇ ਹੱਥੋਂ ਮਾਰੇ ਜਾਣ ਵਾਲਿਆਂ ਦੀ ਤਰਫ਼ ਹੁੰਦਾ ਹੈ। ਤੁਰਕ ਆਰਮੀਨੀਆਈਆਂ ਦੇ ਕਤਲਾਂ ਤੋਂ ਤਾਂ ਇਨਕਾਰ ਨਹੀਂ ਕਰਦੇ ਲੇਕਿਨ ਉਹ ਤਾਦਾਦ ਨਾਲ ਸਹਿਮਤ ਨਹੀਂ ਹੁੰਦੇ ਅਤੇ ਇਸਨੂੰ ਉਸਮਾਨੀ ਫ਼ੌਜਾਂ ਦੇ ਹੱਥੋਂ ਆਰਮੀਨੀਆਈਆਂ ਦੀ ਨਸਲਘਾਤ ਦੀ ਕੋਸ਼ਿਸ਼ ਵੀ ਤਸਲੀਮ ਨਹੀਂ ਕਰਦੇ। ਆਮ ਤੁਰਕ ਪਾਠਕਾਂ ਦੇ ਲਈ ਪਾਮੋਕ 1995 ਵਿੱਚ 'ਨਵਾਂ ਜੀਵਨ' ਦੇ ਪ੍ਰਕਾਸ਼ਨ ਦੇ ਬਾਅਦ ਇੰਤਹਾਈ ਮਕਬੂਲ ਲੇਖਕ ਸਨ। ਉਹਨਾਂ ਦੇ ਉਸ ਨਾਵਲ ਨੇ ਤੁਰਕੀ ਵਿੱਚ ਤੇਜ਼ਤਰੀਨ ਵਿੱਕਰੀ ਦਾ ਰਿਕਾਰਡ ਕਾਇਮ ਕੀਤਾ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਨਾਵਲ 85000 ਦੀ ਤਾਦਾਦ ਵਿੱਚ ਵਿਕਿਆ ਸੀ। ਐਪਰ ਉਹਨਾਂ ਦੇ ਤੁਰਕ ਮਦਾਹਾਂ ਨੂੰ ਇਤਰਾਜ਼ ਹੈ ਕਿ ਉਹ ਇਸਲਾਮ ਅਤੇ ਮੁਸਲਮਾਨਾਂ ਦੇ ਤਾਰੀਖ਼ੀ ਖਿਆਲਾਂ ਨੂੰ ਪੇਸ਼ ਕਰਦੇ ਹੋਏ ਆਪਣੇ ਪੱਛਮੀ ਪਾਠਕਾਂ ਦੀ ਖ਼ੁਸ਼ਨੂਦੀ ਨੂੰ ਪੇਸ਼ ਨਜ਼ਰ ਰਖਦੇ ਹਨ ਲੇਕਿਨ ਇਸ ਗੱਲ ਨੇ ਵੀ ਉਹਨਾਂ ਦੀ ਮਕਬੂਲੀਅਤ ਨੂੰ ਮੁਤਾਸਿਰ ਨਹੀਂ ਕੀਤਾ ਅਤੇ ਉਸ ਦੀ ਵਜ੍ਹਾ ਉਹ ਹੈ ਕਿ ਉਹਨਾਂ ਨੇ ਨਾਵਲ ਵਿੱਚ ਕਹਾਣੀ ਦੇ ਅਨਸਰ ਨੂੰ ਕਦੇ ਨਜਰਅੰਦਾਜ਼ ਨਹੀਂ ਕੀਤਾ। ਉਹਨਾਂ ਦਾ ਨਾਵਲ ਸਫੈਦ ਕਿਲਾ “ਹੁਣ ਤੱਕ ਦੀ ਉਹਨਾਂ ਦੀ ਕਲਾ ਦੀ ਸਿਖਰ ਮੰਨਿਆ ਜਾਂਦਾ ਹੈ ਅਤੇ ਉਸ ਵਿੱਚ ਨਾਵਲ ਦਾ ਅਸਲ ਰਾਵੀ 17ਵੀਂ ਸਦੀ ਦਾ ਇੱਕ ਇਤਾਲਵੀ ਵਿਦਵਾਨ ਹੈ ਜਿਸ ਨੂੰ ਵੀਨਸ ਤੋਂ ਨੇਪਲਜ਼ ਦੇ ਸਮੁੰਦਰੀ ਸਫ਼ਰ ਦੇ ਦੌਰਾਨ ਉਸਮਾਨ ਤੁਰਕਾਂ ਨੇ ਗ੍ਰਿਫ਼ਤਾਰ ਕਰ ਕੇ ਗ਼ੁਲਾਮ ਬਣਾ ਲਿਆ ਜਿਸ ਨੂੰ ਬਾਅਦ ਵਿੱਚ ਇੱਕ ਹਮ ਸ਼ਕਲ ਮੁਸਲਮਾਨ ਅਮੀਰ ਖ਼ੋਜਾ ਦੇ ਹਵਾਲੇ ਕਰ ਦਿੱਤਾ ਗਿਆ।
ਹਵਾਲੇ
[ਸੋਧੋ]- ↑ "Nobel in literature goes to Pamuk". MSNBC. Associated Press. 2006-10-13. Archived from the original on 2012-10-02. Retrieved 2011-06-14.
{{cite news}}
: Unknown parameter|dead-url=
ignored (|url-status=
suggested) (help) - ↑ Kinzer, Stephen (1998-12-15). "A Novelist Sees Dishonor in an Honor From the State". The New York Times. Retrieved 2008-08-30.