6 ਜੂਨ
ਦਿੱਖ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
6 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 157ਵਾਂ (ਲੀਪ ਸਾਲ ਵਿੱਚ 158ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 208 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1520 – ਫਰਾਂਸ ਅਤੇ ਇੰਗਲੈਂਡ ਨੇ ਸਕਾਟਲੈਂਡ ਸੰਧੀ 'ਤੇ ਦਸਤਖ਼ਤ ਕੀਤੇ।
- 1660 – ਡੇਨਮਾਰਕ ਅਤੇ ਸਵੀਡਨ ਨੇ ਸ਼ਾਂਤੀ ਸੰਧੀ 'ਤੇ ਦਸਤਖ਼ਤ ਕੀਤੇ।
- 1665 – ਮੋਂਟੇ ਕਾਰਲੋ ਦੀ ਲੜਾਈ 'ਚ ਬਰਤਾਨੀਆ ਅਤੇ ਪੁਰਤਗਾਲੀ ਸੈਨਾਵਾਂ ਨੇ ਸਪੇਨ ਨੂੰ ਹਰਾ ਦਿੱਤਾ।
- 1674 – ਮਰਾਠਾ ਸਾਮਰਾਜ ਦੇ ਸ਼ਾਸਕ ਸ਼ਿਵਾ ਜੀ ਮਹਾਰਾਜ ਨੂੰ ਮਹਾਰਾਸ਼ਟਰ ਸਥਿਤ ਕਿਲਾ ਰਾਇਗੜ੍ਹ 'ਚ ਤਾਜਪੋਸ਼ੀ ਕੀਤੀ ਗਈ।
- 1844 – ਯੰਗ ਮੈਨ ਕ੍ਰਿਸਚੀਅਨ ਐਸੋਸੀਏਸ਼ਨ (Y.M.3.1.) ਕਾਇਮ ਕੀਤੀ ਗਈ।
- 1882 – ਅਮਰੀਕਾ ਦੇ ਵਿਗਿਆਨਕ ਹੇਨਰੀ ਡਬਲਊ ਸਿਲੀ ਨੇ ਬਿਜਲੀ ਦੀ ਪ੍ਰੈਸ ਪੇਟੈਂਟ ਕਰਵਾਈ ਗਈ।
- 1919 – ਫਿਨਲੈਂਡ ਨੇ ਬੋਲਸ਼ੇਵਿਕਾਂ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1923 – ਬੱਬਰ ਅਕਾਲੀਆਂ ਨੇ ਮੁਖ਼ਬਰ ਮੁਹੰਮਦ ਅਤਾ ਮਾਰਿਆ।
- 1930 – ਫ਼ਰੋਜ਼ਨ ਫ਼ੂਡ ਦੀ ਸੇਲ ਪਹਿਲੀ ਵਾਰ ਸ਼ੁਰੂ ਹੋਈ।
- 1944– ਦੂਜੀ ਸੰਸਾਰ ਜੰਗ ਸਮੇਂ ਜਰਮਨ ਨੇ ਜੁਨੋ ਤੱਟ ਨੂੰ ਆਪਣੇ ਕਬਜਾ ਕੀਤਾ।
- 1944 – ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਦੇ 4 ਲੱਖ ਫ਼ੌਜੀਆਂ ਨੇ ਜਰਮਨੀ ਦੇ ਖ਼ਿਲਾਫ਼ ਜੰਗ ਵਿੱਚ ਨਾਰਮੰਡੀ (ਫ਼ਰਾਂਸ) ‘ਤੇ ਹਮਲਾ ਸ਼ੁਰੂ ਕੀਤਾ।
- 1981 – ਬਿਹਾਰ 'ਚ ਮਾਨਸੀ ਅਤੇ ਸਹਾਰਸਾ ਦੇ ਵਿਚਕਾਰ ਰੇਲ ਦੁਰਘਟਨਾ ਜਿਸ 'ਚ 268 ਯਾਤਰੂਆਂ ਦੀ ਮੌਤ ਅਤੇ 300 ਲਾਪਤਾ ਪਰ ਇਸ ਮੌਤਾ ਦੀ ਗਿਣਤੀ 1,000 ਦੱਸੀ ਜਾਂਦੀ ਹੈ।
- 1983– ਰਾਜਸਵਿਧਾਨ ਦੀ ਧਾਰਾ 356 ਅਧੀਨ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕੀਤਾ।
- 1984 – ਭਾਰਤੀ ਫ਼ੌਜ ਦਾ ਹਮਲਾ 4 ਜੂਨ ਨੂੰ ਸਵੇਰੇ 4.40 ‘ਤੇ ਸ਼ੁਰੂ ਹੋਇਆ, ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੱਖ ਸ਼ਹੀਦ ਹੋ ਗਏ।
- 1999 – ਟੈਨਿਸ ਖਿਲਾੜੀ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਪਹਿਲੀ ਅਜਿਹੀ ਭਾਰਤੀ ਜੋੜੀ ਬਣੀ, ਜਿਸ ਨੇ ਗਰੈਂਡ ਸਲੈਮ ਦਾ ਖਿਤਾਬ ਜਿੱਤਿਆ।
- 2004 – ਭਾਰਤ ਸਰਕਾਰ ਦੇ ਰਾਸਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਦੋਹਾ ਸਦਨਾ 'ਚ ਵਿਚਾਰ ਮਗਰੋਂ ਤਾਮਿਲ ਲਿਪੀ ਨੂੰ ‘ਕਲਾਸੀਕਲ ਜ਼ਬਾਨ’ ਦਾ ਦਰਜਾ ਦਿਤਾ।
- 2013 – ਅਮਰੀਕਾ ਦੇ ਐਡਵਰਡ ਸਨੋਡਨ ਨੇ ਰਾਜ਼ ਖੋਲ੍ਹਿਆ ਕਿ ਅਮਰੀਕਾ ਦੂਜੇ ਮੁਲਕਾਂ ਦੀ ਭਰਪੂਰ ਸੀ.ਆਈ.ਡੀ. ਕਰਦਾ ਹੈ। ਉਹ ਭੱਜ ਕੇ ਰੂਸ 'ਚ ਸਿਆਸੀ ਪਨਾਹ ਲਈ।
ਜਨਮ
[ਸੋਧੋ]- 1606– ਫ਼ਰਾਂਸੀਸੀ ਤਰਾਸਦੀ ਨਾਟਕਕਾਰ ਪੀਅਰ ਕੌਰਨੀ ਦਾ ਜਨਮ।
- 1663 – ਪੰਜ ਪਿਆਰੇ, ਉਨ੍ਹਾਂ ਵਿੱਚ ਇੱਕ ਭਾਈ ਮੋਹਕਮ ਸਿੰਘ ਦਾ ਜਨਮ।
- 1799– ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਜਨਮ।
- 1905– ਸਿੱਖ ਪ੍ਰਚਾਰਕ ਅਤੇ 1964 ਤੋਂ 1980 ਤੱਕ ਅਕਾਲ ਤਖ਼ਤ ਦੇ 21ਵੇਂ ਜਥੇਦਾਰ ਜਥੇਦਾਰ ਸਾਧੂ ਸਿੰਘ ਭੌਰਾ ਦਾ ਜਨਮ।
- 1909– ਭਾਰਤੀ ਖਿਡਾਰੀ ਐਮ. ਜੇ. ਗੋਪਾਲਨ ਦਾ ਜਨਮ।
- 1926– ਇਟਾਲੀਅਨ ਆਟੋਮੋਬਾਈਲ ਇੰਜੀਨੀਅਰ ਜੌਤੋ ਬਿਤਸਾਰੀਨੀ ਦਾ ਜਨਮ।
- 1929 – ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਨਿਰਮਾਤਾ ਰਾਜਨੇਤਾ ਸੁਨੀਲ ਦੱਤ ਦਾ ਜਨਮ।
- 1939– ਸਾਬਕਾ ਭਾਰਤੀ ਐਥਲੀਟ ਗੁਰਬਚਨ ਸਿੰਘ ਰੰਧਾਵਾ ਦਾ ਜਨਮ।
- 1940– ਮੈਨੀਟੋਬਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਪ੍ਰੋਫੈਸਰ ਬੌਬ ਅਲਟੇਮੇਅਰ ਦਾ ਜਨਮ।
- 1942– ਆਸਟਰੇਲਿਆਈ ਸਾਬਕਾ ਫ੍ਰੀਸਟਾਇਲ ਸੈਂਡਰਾ ਮੋਰਗਨ ਦਾ ਜਨਮ।
- 1944– ਦੂਜੀ ਸੰਸਾਰ ਜੰਗ ਸਮੇਂ ਜਰਮਨ ਨੇ ਜੁਨੋ ਤੱਟ ਨੂੰ ਆਪਣੇ ਕਬਜਾ ਕੀਤਾ।
- 1954– ਗੁਰਬਚਨ ਸਿੰਘ ਮਾਨੋਚਾਹਲ ਦਾ ਜਨਮ।
- 1954– ਪੰਜਾਬੀ ਲੋਕ ਗਾਇਕ ਫ਼ਕੀਰ ਚੰਦ ਪਤੰਗਾ ਦਾ ਜਨਮ।
- 1954– ਭਾਰਤੀ ਵੇਟਲਿਫਟਰ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਗੋਲਡ ਮੈਡ ਜੇਤੂ ਏਕੰਬਰਮ ਕਰੁਣਾਕਰਨ ਦਾ ਜਨਮ।
- 1956– ਟੈਨਿਸ ਖਿਡਾਰੀ ਬਿਯੋਰਨ ਬੋਗ ਦਾ ਜਨਮ।
- 1962– ਜਪਾਨੀ ਫਿਲਮ ਨਿਰਦੇਸ਼ਕ, ਨਿਰਮਾਤਾ, ਪਟਕਥਾ, ਅਤੇ ਸੰਪਾਦਕ ਹੀਰੋਕਾਜ਼ੂ ਕੁੜੇਦਾ ਦਾ ਜਨਮ।
- 1964– ਦੱਖਣੀ ਕੋਰੀਆ ਦਾ ਸਾਬਕਾ ਹਾਕੀ ਖੇਤਰ ਦਾ ਖਿਡਾਰੀ ਕਿਮ ਮੀ-ਸੁਨ ਦਾ ਜਨਮ।
- 1970– ਇੰਡੋਨੇਸ਼ੀਆ ਦਾ ਪਹਿਲਾ ਰਾਸ਼ਟਰਪਤੀ ਸੁਕਰਨੋ ਦਾ ਜਨਮ।*1982– ਪਾਕਿਸਤਾਨ ਕ੍ਰਿਕੇਟ ਮੁਹੰਮਦ ਇਰਫ਼ਾਨ ਦਾ ਜਨਮ।
- 1988– ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਅਜਿੰਕਿਆ ਰਹਾਣੇ ਦਾ ਜਨਮ।
- 1988– ਭਾਰਤੀ ਪਲੇਅਬੈਕ ਗਾਇਕਾ ਨੇਹਾ ਕੱਕੜ ਦਾ ਜਨਮ।
ਦਿਹਾਂਤ
[ਸੋਧੋ]- 1832– ਬ੍ਰਿਟਿਸ਼ ਦਾਰਸ਼ਨਿਕ, ਵਕੀਲ ਅਤੇ ਸਮਾਜ ਸੁਧਾਰਕ ਜੈਰਮੀ ਬੈਂਥਮ ਦਾ ਦਿਹਾਂਤਆ।
- 1946– ਜਰਮਨ ਨਾਟਕਕਾਰ ਅਤੇ ਨਾਵਲਕਾਰ ਗੇਰਹਾਰਟ ਹੌਪਟਮਾਨ ਦਾ ਦਿਹਾਂਤ।
- 1961– ਸਵਿਟਜਰਲੈਂਡ ਦਾ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਕਾਰਲ ਜੁੰਗ ਦਾ ਦਿਹਾਂਤ।
- 1984 – ਸੰਤ ਜਰਨੈਲ ਸਿੰਘ ਸਹੀਦ ਹੋੲੇ।
- 2002– ਮਰਾਠੀ ਕਵਿੱਤਰੀ ਅਤੇ ਲੇਖਿਕਾ ਸ਼ਾਂਤਾ ਸ਼ੇਲਕੇ ਦਾ ਦਿਹਾਂਤ।
- 2003– ਭਾਰਤੀ ਫ਼ੌਜ ਦਾ ਏਸ਼ੀਆ ਚੈਂਪੀਅਨ ਲੰਬੀਆਂ ਦੌੜਾਂ ਦਾ ਦੌੜਾਕ ਸ਼ਿਵਨਾਥ ਸਿੰਘ ਦਾ ਦਿਹਾਂਤ।
- 2015– ਅਮਰੀਕੀ ਐਕਟਰੈਸ ਤੇ ਤੇਲੁਗੂ ਸਿਨੇਮਾ ਕਲਾਕਾਰ ਆਰਤੀ ਅਗਰਵਾਲ ਦਾ ਦਿਹਾਂਤ।